ਮੇਰਾ ਆਗਾਜ਼
Just another WordPress.com site
ਸਿੱਧਾ ਸਮੱਗਰੀ 'ਤੇ ਜਾਓ
ਮੁੱਖ ਪੰਨਾ
About
←
ਗੋਲ ਗੋਲ ਲੱਡੂ -ਰੂਸੀ ਲੋਕ ਕਹਾਣੀ
ਕੋਈ ਇਕ ਸਵਾਰ (ਕਹਾਣੀ)-ਸੰਤੋਖ ਸਿੰਘ ਧੀਰ
→
ਸਮਝਦਾਰ ਚੂਹਾ
ਪ੍ਰਕਾਸ਼ਿਤ:
ਮਈ 3, 2011
ਨੂੰ
roopkhatkar
ਵੱਲੋਂ
ਕਿਸੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ | ਕਿਸਾਨ ਦੇ ਕੋਲ ਥੋੜ੍ਹੀ ਬਹੁਤ ਜ਼ਮੀਨ ਸੀ ਜੋ ਇੱਕ ਨਦੀ ਦੇ ਕੰਢੇ ਉੱਤੇ ਸੀ | ਉਥੇ ਹੀ ਨਦੀ ਕੰਢੇ ਉਸਨੇ ਆਪਣਾ ਇੱਕ ਛੋਟਾ ਜਿਹਾ ਆਸ਼ਿਆਨਾ ਬਣਾ ਰੱਖਿਆ ਸੀ | ਕਿਸਾਨ ਪੂਰੀ ਮਿਹਨਤ ਲਗਾਕੇ ਜੀ ਜਾਨ ਨਾਲ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ | ਮਹਿੰਗਾਈ ਦੇ ਦੌਰ ਵਿੱਚ ਉਸਦਾ ਘਰ ਦਾ ਗੁਜਾਰਾ ਠੀਕ ਤਰ੍ਹਾਂ ਨਹੀਂ ਚੱਲਦਾ ਸੀ | ਉਸਨੇ ਨਦੀ ਕੰਢੇ ਆਪਣੇ ਖੇਤ ਵਿੱਚ ਦੇਸ਼ੀ ਦਾਰੂ ਬਣਾਉਣੀ ਸ਼ੁਰੂ ਕਰ ਦਿੱਤੀ | ਤਾਂ ਕਿ ਉਸਦੇ ਘਰ ਦਾ ਖਰਚਾ ਚੱਲ ਸਕੇ | ਦਾਰੂ ਕੱਢ ਕੇ ਉਹ ਇੱਕ ਡਿੱਬੇ ਵਿੱਚ ਰੱਖਦਾ ਸੀ | ਇੱਕ ਦਿਨ ਇੱਕ ਚੂਹਾ ਖਾਣੇ ਦੀ ਤਲਾਸ਼ ਵਿੱਚ ਉੱਥੇ ਆ ਗਿਆ | ਖਾਣਾ ਢੂੰਡਦੇ ਹੋਏ ਚੂਹਾ ਦਾਰੂ ਦੇ ਡੱਬੇ ਦੇ ਉੱਤੇ ਚੜ੍ਹ ਗਿਆ ਡੱਬੇ ਦਾ ਢੱਕਨ ਕੁੱਝ ਖੁੱਲ੍ਹਾ ਹੋਇਆ ਸੀ | ਚੂਹਾ ਉਸ ਵਿੱਚੀ ਹੇਠਾਂ ਝਾਕਣ ਲਗਾ ਤਾਂ ਦਾਰੂ ਦੇ ਵਿੱਚ ਵਿੱਚ ਡਿੱਗ ਗਿਆ | ਕਾਫ਼ੀ ਹੱਥ ਪੈਰ ਮਾਰੇ ਪਰ ਬਾਹਰ ਨਿਕਲ ਨਹੀਂ ਸਕਿਆ | ਅਖੀਰ ਵਿੱਚ ਉਹ ਬਚਾਓ ਬਚਾਓ ਚੀਖਣ ਲਗਾ | ਉਸਦੀ ਅਵਾਜ ਸੁਣ ਕੇ ਇੱਕ ਬਿੱਲੀ ਉੱਥੇ ਆ ਗਈ | ਉਸਨੇ ਵੇਖਿਆ ਕਿ ਚੂਹਾ ਦਾਰੂ ਵਿੱਚ ਡਿਗਿਆ ਹੋਇਆ ਹੈ | ਬਿੱਲੀ ਨੇ ਚੂਹੇ ਨੂੰ ਕਿਹਾ ਕਿ ਮੈ ਤੈਨੂੰ ਬਚਾ ਤਾਂ ਲਵਾਂਗੀ ਪਰ ਬਾਹਰ ਕੱਢ ਕੇ ਤੈਨੂੰ ਖਾ ਜਾਉਂਗੀ | ਚੂਹੇ ਨੇ ਕਿਹਾ ਸ਼ਰਾਬ ਵਿੱਚ ਡੁੱਬ ਕੇ ਮਰਨ ਤੋਂ ਤਾਂ ਅੱਛਾ ਹੈ ਕਿਸੇ ਦੇ ਕੰਮ ਆ ਸਕਾਂ | ਘੱਟ ਤੋਂ ਘੱਟ ਤੁਹਾਡੀ ਢਿੱਡ ਦੀ ਭੁੱਖ ਤਾਂ ਮਿਟੇਗੀ | ਬਿੱਲੀ ਨੇ ਚੂਹੇ ਨੂੰ ਬਾਹਰ ਕੱਢ ਲਿਆ ਅਤੇ ਲੱਗੀ ਖਾਣ | ਚੂਹੇ ਨੇ ਕਿਹਾ ਮੇਰੇ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਹੈ ਘੱਟ ਤੋਂ ਘੱਟ ਧੋ ਤਾਂ ਲਓ | ਬਿੱਲੀ ਨੇ ਸੋਚਿਆ ਇਹ ਠੀਕ ਹੀ ਕਹਿ ਰਿਹਾ ਹੈ | ਜਿਵੇਂ ਹੀ ਬਿੱਲੀ ਚੂਹੇ ਨੂੰ ਧੋਣ ਲੱਗੀ ਪਕੜ ਥੋੜ੍ਹੀ ਜਿਹੀ ਢਿੱਲੀ ਹੋਈ ਚੂਹਾ ਭੱਜ ਕੇ ਨੇੜਲੀ ਖੁੱਡ ਵਿੱਚ ਜਾ ਛੁਪਿਆ | ਬਿੱਲੀ ਨੇ ਕਿਹਾ ਕਿ ਤੂੰ ਤਾਂ ਵਾਹਦਾ ਕੀਤਾ ਸੀ ਕਿ ਤੂੰ ਮੇਰਾ ਭੋਜਨ ਬਣੇਗਾ ਪਰ ਹੁਣ ਭੱਜ ਗਿਆ ਹੈਂ | ਚੂਹੇ ਨੇ ਕਿਹਾ ਉਦੋਂ ਮੈਂ ਜੋ ਕੁਛ ਵੀ ਕਹਿ ਗਿਆ ਸ਼ਰਾਬੀ ਹੋਕੇ ਕਹਿ ਗਿਆ | ਲੇਕਿਨ ਹੁਣ ਤਾਂ ਸ਼ਰਾਬ ਉੱਤਰ ਚੁੱਕੀ ਹੈ | ਬਾਕੀ ਰਹਿ ਵਾਹਦੇ ਦੀ ਗੱਲ! ਵਾਹਦਾ ਤਾਂ ਆਦਮੀ ਨਹੀਂ ਨਿਭਾਉਂਦਾ ਮੈ ਕੀ ਨਿਭਾ ਸਕਦਾ ਹਾਂ |
-ਕੇ ਆਰ ਜੋਸ਼ੀ
ਇਸਨੂੰ ਸਾਂਝਾ ਕਰੋ:
ਫੇਸਬੁੱਕ
X
ਪਸੰਦ ਕਰੋ
ਲੋਡ ਹੋ ਰਿਹੈ ਹੈ...
ਸਬੰਧਿਤ
This entry was posted in
Uncategorized
. Bookmark the
permalink
.
←
ਗੋਲ ਗੋਲ ਲੱਡੂ -ਰੂਸੀ ਲੋਕ ਕਹਾਣੀ
ਕੋਈ ਇਕ ਸਵਾਰ (ਕਹਾਣੀ)-ਸੰਤੋਖ ਸਿੰਘ ਧੀਰ
→
ਟਿੱਪਣੀ ਕਰੋ
ਜਵਾਬ ਰੱਦ ਕਰੋ
Δ
ਖੋਜੋ (ਇਸ ਲਈ):
ਹਾਲੀਆ ਸੰਪਾਦਨਾਵਾਂ
ਕੋਈ ਇਕ ਸਵਾਰ (ਕਹਾਣੀ)-ਸੰਤੋਖ ਸਿੰਘ ਧੀਰ
ਸਮਝਦਾਰ ਚੂਹਾ
ਗੋਲ ਗੋਲ ਲੱਡੂ -ਰੂਸੀ ਲੋਕ ਕਹਾਣੀ
ਕੈਨੇਡੀਅਨ ਪੰਜਾਬੀ ਕਹਾਣੀ ‘ਵਿਚਲੀ ਉਂਗਲ’ – ਕੁਲਜੀਤ ਮਾਨ
ਰੇਡੀਏਸ਼ਨ ਦੇ ਵੱਡੇ ਖਤਰੇ
ਹਾਲੀਆ ਟਿੱਪਣੀਆਂ
kavita……….
'ਤੇ Charan ਚਰਨ چرن Gill…
16 SHINGAAR
'ਤੇ
roopkhatkar
kavita……….
'ਤੇ Dr. Klara Gill
16 SHINGAAR
'ਤੇ Saavi
kavita……….
'ਤੇ
roopkhatkar
ਪੁਰਾਲੇਖ
ਮਈ 2011
ਅਪ੍ਰੈਲ 2011
ਮਾਰਚ 2011
ਫਰਵਰੀ 2011
ਜਨਵਰੀ 2011
ਦਸੰਬਰ 2010
ਨਵੰਬਰ 2010
ਅਕਤੂਬਰ 2010
ਸਤੰਬਰ 2010
ਅਗਸਤ 2010
ਸ਼੍ਰੇਣੀਆਂ
Uncategorized
ਮੈਟਾ
ਰਜਿਸਟਰ ਹੋਵੋ
ਦਾਖਲ ਹੋਵੋ
ਇੰਦਰਾਜਾਂ ਦੀ ਫੀਡ
ਟਿੱਪਣੀਆਂ ਦੀ ਫੀਡ
WordPress.com
Privacy & Cookies: This site uses cookies. By continuing to use this website, you agree to their use.
To find out more, including how to control cookies, see here:
ਕੁਕੀਆਂ ਦੀ ਨੀਤੀ
ਟਿੱਪਣੀ ਕਰੋ
Reblog
ਗਾਹਕ ਬਣੋ
ਗਾਹਕ ਬਣੇ
ਮੇਰਾ ਆਗਾਜ਼
Sign me up
Already have a WordPress.com account?
Log in now.
ਮੇਰਾ ਆਗਾਜ਼
ਅਨੁਕੂਲ ਕਰੋ
ਗਾਹਕ ਬਣੋ
ਗਾਹਕ ਬਣੇ
ਦਰਜ ਹੋਵੋ
ਦਾਖਲ ਹੋਵੋ
ਛੋਟੀ-ਕੜੀ ਦੀ ਨਕਲ ਉਤਾਰੋ
ਇਸ ਸਮੱਗਰੀ ਦੀ ਸ਼ਿਕਾਇਤ ਕਰੋ
ਸੰਪਾਦਨਾ ਨੂੰ ਪਾਠਕ ਵਿੱਚ ਦੇਖੋ
ਗਾਹਕੀ ਦਾ ਪ੍ਰਬੰਧ ਕਰੋ
ਇਸਨੂੰ ਇਕੱਠਾ ਕਰੋ
%d